SatNaam Ji Ka Khalsa. SatNaam Ji Ki Fateh

Dandaut Bandana Anik Baar Jee

Please enjoy the following conversation of our true father, true mother, true friend Dhan Dhan Satnaam Satguru Baba Ji Maharaj King of All Kings. which is actually the transcription of their Bachans. We have tried to type word to word. Please forgive me  for my countless mistakes & sins. Italics are typed by us & remaining is anmol bachans of Dhan Dhan Satnaam Satguru Baba Ji countless countless  dandaut bandana & our heartfelt gratitude at their lotus feet. English Translation of this conversation is afterwards:.

 

ਸਰਬ ਸਾਂਝਾ ਹੀ ਹੈ। ਸਾਰਿਆਂ ਦੇ ਹਿਰਦੇ ਵਿਚ ਇਕੋ ਹੀ ਵਰਤਦਾ ਇਕੋ ਹੀ ਬੈਠਾ ਹੈ। ਸਾਰਿਆਂ ਦੇ ਹਿਰਦੇ ਵਿਚ ਇਕੋ ਹੀ ਹੈ ਤਾਂ ਕੌਣ ਮੰਦੇ ਕੌਣ ਚੰਗੇ। ਠੀਕ ਹੈ ਨਾ? ਇਹ ਤਾਂ ਮਨਮਤਿ ਹੋ ਗਈ ਨਾ ਮੰਦਾ ਚੰਗਾ ਤਾਂ। ਜੇ ਸਾਰਿਆਂ ਹਿਰਦਿਆਂ ਨੂੰ ਜਾਣ ਲੈਣ ਫੇਰ ਤਾਂ ਮੰਦਾ ਚੰਗਾ ਹੈ ਹੀ ਕੋਈ ਨਹੀਂ। ਫੇਰ ਤਾਂ ਸਰਬ-ਸਾਂਝੇ ਹੋ ਗਏ ਹਾਂ। ਫੇਰ ਤਾਂ ਭਾਈਬੰਦੀ ਹੋ ਗਈ। ……….. ਜੱਪੀ ਚੱਲੋ ……….. ਸਦਾ ਹੀ ਜੱਪੀ ਚੱਲੋ; ਬੱਸ; ਇਥੇ ਇੱਕੋ ਹੀ ਕੰਮ ਹੈ। ਜੇ ਇਹ ਜਾਮਾ ਮਿਲਿਐ ਤਾਂ ਜੱਪਦਾ ਹੀ ਰਹਿ; (ਹੱਸਦੇ ਹੋਏ) ਤੇ ਜਪਾਂਦਾ ਰਹਿ। ਕਹਿਣ ਦਾ ਭਾਵ ਆਪਣੀ ਸੁਰਤਿ ਨਾਮ ਵਿਚ ਟਿਕਾਈ ਰੱਖ। …. ਨਾਮ ਦੇ ਰਾਹੀਂ ਜਦ ਸਤਿ ਦੀ ਕਰਨੀ ਕਰਦੇ ਹੋ ਉਹ ਰੱਬ ਦੇ ਲੇਖੇ ਵਿਚ ਰਹਿੰਦੀ ਹੈ। ਜਦ ਮਨਹੱਠੀ ਕਰਦੇ ਹੋ ਤਾਂ ਭੂਤਨੇ ਦੇ ਲੇਖੇ ਵਿਚ ਰਹਿੰਦੀ ਹੈ। ਸੋ ਜਿਸਦੇ ਵੱਲ ਨੂੰ ਮੁੱਖ ਕਰਾਂਗੇ ਉਸਦਾ ਹੀ ਸੁੱਖ ਪਾਵਾਂਗੇ ਨਾ। ਉਹੀ ਆਪਣਾ ਮਿੱਤਰ ਬਣੇਗਾ ਜਿਸਦੇ ਵੱਲ ਨੂੰ ਮੁੱਖ ਰੱਖਾਂਗੇ। ਸੋ ਮਾਇਆ ਤਿਆਗੋ ਤੇ ਚਰਣੀਂ ਲਾਗੋ। … ਮਾਇਆ ਤਿਆਗਣ ਦਾ ਭਾਵ ਇਹ ਨਹੀਂ ਕੀ ਵਿਹਲਾ ਹੋ ਕੇ ਬਹਿ ਜਾਏਂ  But  ਮਾਇਆ ਤਿਆਗੋ ਮਾਇਆ ਨੂੰ ਮੁੱਖ ਨਾ ਰੱਖੋ। ਮਾਇਆ ਨੂੰ ਮੁੱਖ ਨਹੀਂ ਰੱਖਣਾ। ਜਿਹੜੀ ਵੀ ਚੀਜ਼ ਹੈ ਉਸਦੇ ਹਿਰਦੇ ਨੂੰ ਮੁੱਖ ਰੱਖ ਕੇ; ਧੋਵਾਂ ਤੇਰੇ ਪੁੱਤ ਤਾਂ ਆਵੇ ਗਾਂ ਆਵੇ ਕੋਇਲ ਆਵੇ ਜਾਂ ਬੰਦਾ ਆਵੇ ਸਾਰਿਆਂ ਵਿਚ ਇਕੋ ਹੀ ਵੇਖੇਂਗਾ ਤਾਂ ਫੇਰ ਕੋਈ ਨੁਕਸਾਨ ਹੀ ਨਹੀਂ ਹੈਗਾ ਲਾਹਾ ਹੀ ਹੈ। ਲਾਹਾ ਉਹਨੂੰ ਕਹਿੰਦੇ ਹੈ ਜਦ …….. ਭਰਮ ਨੇੜੇ ਨਾ ਹੋਵੇ। ਭਰਮ ਨੇੜੇ ਨਾ ਹੋਵੇ ਤੇ ਆਪਾਂ ਸਤਿ ਕਮਾਂਵਦੇ ਰਹੀਏ ਬੱਸ। ਸੋ ਲੱਗੇ ਰਹੋ ਪਿਆਰ ਨਾਲ ਪਿਆਰਿਆ ਭਾਗਾਂ ਵਾਲਿਆ। ਸਿਰਫ ਇਕ ਦੀ ਗੱਲ ਕਰ ਰਹੇ ਹਾਂ; ਮਾਇਆ ਦੇ ਅੰਦਰ; ਚੰਗਾ। ਸੁਖੀ ਰਹੋ ਸਾਰੇ।…. ਬਿਨ ਮਾਂਗੇ ਮੋਤੀ ਰਵੇ ਮਾਂਗੇ ਮਿਲੇ ਨਾ ਭੀਖ। ਜਦ ਨਾਮ ਮਿਲ ਗਿਆ ਹੁਣ ਮੰਗਣ ਦੀ ਲੋੜ ਕੋਈ ਨਹੀਂ। ਫੇਰ ਮਨ ਆਪੇ ਹੀ ਟਿਕਾਅ ਵਿਚ ਆ ਜਾਏਗਾ। ਮਨ ਦਾ ਕੰਮ ਹੈ ਮੰਗਣਾ ਜਾਂ ਨਿੰਦਣਾ ਜਾਂ ਲੁੱਟਣਾ ਜਾਂ ਝੂਠ ਬੋਲਣਾ ਜਾਂ ਕਿਸੇ ਨੂੰ ਮਾਰਣਾ ਜਾਂ ਕਿਸੇ ਨੂੰ ਕੁੱਟਣਾ। ਇਹ ਕੰਮ ਨਹੀਂ ਕਰਨੇ। ਚੰਗਾ! ਸੁਖੀ ਰਹੋ ਸਾਰੇ। ਪ੍ਰੇਮ ਦਾ ਰੰਗ ਹੈ ਪ੍ਰੇਮਾ ਭਗਤੀ ਦਾ ਘਰ ਹੈ। ਪ੍ਰੇਮ ਕਰਨੇ। ਨਾਮ ਜੱਪਣਾ ਪ੍ਰੇਮ ਹੈ ਸਿਰਫ। ਸੋ ਉਸ ਪ੍ਰੇਮ ਦੇ ਰੰਗ ਵਿਚ ਰਹੋ। ਅਕਾਲ ਪੁਰਖ ਦੇ ਹਿਰਦੇ ਨੂੰ ਭਾ ਜਾਏਂਗਾ। ਨਾਮ ਜਦੋਂ ਮਿਲ ਗਿਆ ਰੱਬ ਆਪੇ ਭਾਗਾਂ ਦੇ ਲੇਖ ਪੂਰੇ ਕਰਦਾ ਹੈ। ਆਪਾਂ ਉਸ ਭਾਗਾਂ ਨੂੰ ਨਿਭਾਉਣਾ ਹੈ। ਜਦ ਨਿਭਾਵਾਂਗੇ ਤਾਂ ਲਾਹਾ ਪੂਰਾ ਹੋ ਜਾਣੈ। ਚੰਗਾ ! ਸਭ ਵਿਚ ਇਕੋ ਹੀ ਦੇਖ; ਸੁਖੀ ਰਹਿ। ਇਕੋ ਹੀ ਦੇਖਾਂਦੇ ਇਕੋ ਮੰਨਾਂਗੇ ਇਕ ਦੇ ਬਣ ਜਾਵਾਂਗੇ। ਇਹ ਵਾਅਦਾ ਹੈ ਅਕਾਲ ਪੁਰਖ ਦਾ। ਚੰਗਾ! ਬਾਬਾ ਨਾਨਕ ਨੇ ਕਿਹੈ .. ਤੂੰ ਇਕ ਵਾਰ ਜਪੇਂਗਾ ਉਹ ਕਰੋੜ ਦਫਾ ਜਪਦਾ ਰਵੇਂਗਾ। ਏਕ ਪੈਂਡਾ ਜਾਏਂਗਾ ਕਰੋੜ ਪੈਂਡਾ ਆਉਂਦੈ। ਦੱਸ ਪਾਤਸ਼ਾਹੀਆਂ ਇਸ ਚੀਜ਼ ਦੀ ਗਵਾਹ ਹੈਂ। ਚੰਗਾ! ਹੁਣ ਅਕਾਲ ਪੁਰਖ ਨੂੰ ਮੁੱਖ ਰੱਖ ਕੇ ਦੱਸਾਂ ਨੂੰ ਮੁੱਖ ਰੱਖ ਕੇ ਸਾਰੇ ਭਗਤਾਂ ਨੂੰ ਮੁੱਖ ਰੱਖ ਕੇ ਭਰਮ ਵਿਚੋਂ ਨਿਕਲ ਜਾਓ ਤੇ ਧਰਮ ਕਰੋ। ਧਰਮ ਕੀ ਹੈ :- ਕਰ ਭਲਾ, ਹੋ ਭਲਾ, ਹੋ ਭਲੇ ਦਾ ਭਲਾ। ਭਲਾਈ ਕਰੋ। ਬੱਸ। ਨਾਮ ਜੱਪਦੇ ਹੋ ਭਲਾਈ ਕਰੋ। ਚੰਗਾ! ਤੇ ਮਨਮਤਿ ਨੂੰ ਤਿਆਗੀ ਜਾ। ਮਨ ਦੀ ਨਹੀਂ ਸੁਣਨੀ। ਮਨ ਜੇ ਮਾੜੇ ਕੰਮ ਕਰਨ ਨੂੰ ਕਹਿੰਦੈ ਸੁਣਨੀ ਨਹੀਂ। ਜੇ ਚੰਗਿਆਈ ਵੇਲੇ ਰੋਕਦੈ ਰੁੱਕਣਾ ਵੀ ਨਹੀਂ ਹੈਗਾ। ਚੰਗਾ! ………………….. ਸੁਖੀ ਰਹਿ। …. ਜਿਹੜੇ ਨਾਮ ਜੱਪਦੇ ਹੈ ਕੋਟ ਬ੍ਰਹਿਮੰਡ ਦੇ ਸਾਰੇ ਨਾਲ ਹੈਗੇ। ਮਿੰਨਤ ਜੋਦੜੀ ਕਰ ਕੇ ਸਿਰਫ ਇਹ ਸੱਚੇ ਪਾਤਸ਼ਾਹ ਨਾਮ ਤੋਂ ਵਾਂਝੇ ਨਾ ਹੋ ਜਾਈਏ। ਚੰਗਾ! ਸੁਖੀ ਰਹੋ ਸਾਰੇ। ਸਾਰਿਆਂ ਨੂੰ ਸਾਡੇ ਵੱਲੋਂ ਡੰਡਉਤ ਤੇ ਪਿਆਰ। ਸੁਖੀ ਰਹੋ ਸਾਰੇ। 

 

ਸਤਿਨਾਮ ਜੀ ਕਾ ਖਾਲਸਾ। ਸਤਿਨਾਮ ਜੀ ਕੀ ਫਤਹਿ।

 

God is for all. He is the one permeating & sitting in the Hirdas (Spiritual Hearts) of all. If there is only one in the Hirdas (Spiritual Hearts) of all then who is bad & who is good. Ok ? Considering Good or Bad is manmat (Intellect of the evil mind). If you will know all Hirdas (Spiritual Hearts) Then there will be no good or bad. Then we’ll be for all beings. Then there’ll be brotherhood remembering him (Satnaam),  forever remember him, just; there is only one work there. If this human body is given then continue to meditate for ever; (whilst laughing) and make others remember him. Means to say that abide your surat in naam.

 

Through naam when you do sat ki karni (Deeds of Truth) then this’ll be dedicated to God. When you’ll do Manmat then this’ll be dedicated to Bhootna (Maya Mammon).  So to whom will you dedicate; you will get pleasure of that. That will be friend; to whom you dedicate. So renounce Maya & attach to feet of God.

 

Renouncing maya doesn’t mean to get free from your daily work & sit at home just don’t turn towards Maya. Don’tturn towards Maya. From everything turn towards Hirda; whether it is son, cow, cuckoo or a man if you’ll see One in all then there is no loss. There is only gain. Gain is that when there is no illusion. When there’ll be no illusion & we continue to earn sat (truth).

 

So keep up with love Oh beloved ! Fortunate! We are talking about only One in maya. Ok? Sometimes without asking you get pearls; sometimes you don’t get anything even after begging. When you are blessed with naam then there is no need for asking. The mind will spontaneously come to stability. The work of the mind is: demanding, slandering, looting or telling a lie or beating someone. Don’t do that. Ok?

 

There is the colour of love, There is the house of love filled Bhagti (devotion). So do love. Naam Simran is only love. So abide in the colour of that love. You will be liked by God. When you are blessed with naam God will Himself complete the written destiny. So we have to play out our destiny.  When we’ll play then the benefit wiill be complete.  

 

See One in all.  Be happy. When we seethe One in all and believe in Oneness we will become One. This is the promise of Akal Purakh (Sat Naam).

 

Bhai Gurdass Ji wrote: you meditate on Sat Naam just once then God will multiply it and make you meditate millions time. You just take a step to God and He take millions of steps to come to you.   The ten gurus are proof of this.  So keeping God in your mind, keeps the ten gurus in your mind, keeps all bhagats in your mind and you come out of illusions and do dharam (righteousness). What is the Dharam (righteousness)Do good, have good.  The good areblessed.

 

Continue to do naam simran and continue to renounce the manmat selfwisdom of evil mindedness. Just do naam simran and do good deeds. Don’t listen to your mind. If your mind says to do bad just don’t listen to it.   If it stops you doing good deeds then don’t stop.

 

May you be happy.  Those who do naam simran, millions of universes (whole creations)is with them. Do humble ardaas and just ask,Oh, Satnaam, True King,may we never become deprived of naam.” 

 

May Sat Naam keep you all happy. Our prostration (dandauth)and love to all. May Sat Naam keeps you all happy.

 

Satnaam ji ka khalsa. Satnaam ji ki fateh.