10 ਅਪ੍ਰੈਲ 2016 ਨੂੰ ਧੰਨ ਧੰਨ ਪਰਉਪਕਾਰੀ ਸਰਬਜੀਤ ਕੌਰ ਜੀ ਦੇ ਘਰ ਅੰਮ੍ਰਿਤਸਰ ‘ਚ ਹੋਈ ਸੰਗਤ ਵਿੱਚ Skype Video Call ‘ਤੇ ਗੁਰਪ੍ਰਸਾਦਿ ਨਾਲ ਬਖ਼ਸ਼ੇ ਗਏ 

ਸਤਿਨਾਮ ਸਤਿ ਗੁਰੂ ਬਾਬਾ ਜੀ ਮਹਾਰਾਜ ਦੇ ਦਰਗਾਹੀ ਬਚਨ:-

“…ਮੇਰੀ-ਮੇਰੀ ਖ਼ਤਮ ਹੋ ਜਾਂਦੀ ਹੈ। ਮੁਕਤੀ ਦੀ ਤੇ ਬੰਦਗੀ ਦੀ ਜਦ ਸਮਾਧ ਬਣ ਜਾਏਗੀ ਉਹਦੇ ਉੱਤੇ ਫਿਰ ਜੋਤ ਹੀ ਜੋਤ। ਸੋ ਜੀਵਤ ਮਰੀਐ ਸਦਾ ਚਿਰ ਜੀਵੀਐ ਇਹਨੂੰ ਹੀ ਕਹਿੰਦੇ ਹੈ। ਜਿਹੜਾ ਜੀਵਤ ਮਰ ਗਿਆ, ਲਾਹਾ ਖਟ ਗਿਆ, ਗੁਰਮੁਖ ਉਹਨੂੰ ਹੀ ਕਹਿੰਦੇ ਹੈ। ਪੰਜਾਬੀ ਪੜ੍ਹਣ ਵਾਲੇ ਨੂੰ ਬਾਣੀ ਗੁਰਮੁਖ ਨਹੀਂ ਆਖਦੀ। ਜਿਹੜਾ ਰੱਬ ਦਾ ਹੋ ਗਿਆ ਤੇ ਕਦੇ ਨਾ ਵਿਸਰੇ ਨਾਮ। ਉਹੀ ਹੈ ਗੁਰਮੁਖ ਜਿਹੜਾ ਜੀਵਤ ਮਰ ਗਿਆ। ਬ੍ਰਹਮ ਗਿਆਨੀ ਹੈ ਗੁਰਮੁਖ। ਬ੍ਰਹਮ ਗਿਆਨੀ ਤੋਂ ਥੱਲੇ ਕੋਈ ਗੁਰਮੁਖ ਨਹੀਂ ਹੈ। ਠੀਕ ਹੈ?… ਸੋ ਮੁਖ ਓਹੀ ਚੰਗਾ ਰਸਨਾ ਤੋਂ ਮੁਖ ਤੋਂ ਸਤਿਨਾਮ ਦਾ ਹਵਾਲਾ ਆਵੇ। ਓਹੀ ਖੇੜੇ ਵਿਚ ਹੈ ਓਹੀ ਮਸਤੀ ਵਿਚ ਹੈ ਓਹੀ ਪਰਉਪਕਾਰ ਵਿਚ ਹੈ। ਓਹੀ ਭਾਗਾਂ ਵਾਲਾ ਹੈ ਤੇ ਓਹੀ ਪਰਉਪਕਾਰੀ ਹੈ। ਨਿਰੰਕਾਰ ਆਪ ਹੀ ਹੈ ਆਪਣਾ ਭਗਤ ਤੇ ਆਪ ਹੀ ਹੈ ਆਪਣਾ ਪਰਉਪਕਾਰੀ। ਉਹਦਾ ਰੂਪ ਬਣ ਜਾਵਾਂਗੇ ਤਾਂ ਦਰਗਹ ਜਾਣ ਦਾ ਚਿਹਰਾ ਬਣ ਜਾਏਂਗਾ। ਦਰਗਹ ਜਾਣ ਵਾਲਾ ਚਿਹਰਾ ਹੀ ਚਾਹੀਦਾ ਹੈ ਨਾ। ਨੂਰ ਨੂੰ ਪ੍ਰਗਟ ਕਰ ਲੋ ਭਾਈ ਚਿਹਰੇ ‘ਤੇ ਰਸਨਾ ਬੋਲੇ ਸਤਿਨਾਮ। ਜਾਂ ਬੋਲੇ ਅੱਲਾਹ-ਅੱਲਾਹ ਕਹਿ ਅੱਲਾਹ ਤੂੰ ਪਾਕ ਹੈਂ ਪਾਕ ਕਰਨੀ ਮੇਰੀ ਰਹਿਣੀ ਹੈ। ਸਮਝ ਗਏ? ਨਵਾਜਾਂ ਪੜ੍ਹਣ ਦਾ ਬਾਣੀ ਪੜ੍ਹਣ ਦਾ ਤਾਂ ਫਾਇਦਾ ਹੈ ਜੇ ਕਰਣੀ ਸੱਚ ਦੀ ਹੋਏ। ਜਿਥੇ ਦੇਖਾਂ ਨਿਰਗੁਣ ਸਰਗੁਣ ਇਕੋ ਹੋ ਜਾਏ। ਬਸ। ਤੇ ਲੜਾਈ ਮੁਕੇ ਬੰਦੇ ਦੀ ਬੰਦੇ ਨਾਲ। ਓਹੀ ਬੰਦਾ ਰੱਬ ਦਾ ਹੈ। ਦ੍ਵੈਸ਼, ਈਰਖਾ, ਬਦਲੇ ਦੀਆਂ ਭਾਵਨਾਵਾਂ, ਅਹੰਕਾਰ, ਲੋਭ, ਕ੍ਰੋਧ, ਮੋਹ, ਮਾਇਆ, ਤਗ, ਤ੍ਰਿਸ਼ਣਾ, ਝੂਠ, ਵਿਕਾਰ, ਮਹਾ ਲੋਭ, ਧ੍ਰੋਹ, ਇਹ ਸਭ ਖਤਮ ਹੋ ਜਾਏ। ਰਹੇ ਤਾਂ ਤੂੰਹੀ-ਤੂੰਹੀ। ਬੱਸ!” 

“ਸਤਿ ਸਤਿ ਸਤਿ! ਨਿਰੰਕਾਰ ਸਤਿ”, (ਸ੍ਰੀ ਤਰਨ ਤਾਰਨ ਜੀਤ ਜੀ) 

ਸਤਿਨਾਮ ਸਤਿ ਗੁਰੂ ਬਾਬਾ ਜੀ ਮਹਾਰਾਜ ਦੇ ਦਰਗਾਹੀ ਬਚਨ:-

“ਸਤਿ ਹੀ ਨਿਰੰਕਾਰ। ਸਤਿ ਹੀ ਸਤਿਗੁਰੂ ਹੈ। ਸਤਿ ਹੀ ਜੋਤ ਹੈ। ਸਤਿ ਹੀ ਗੁਰ ਸੰਗਤ ਹੈ। ਸਤਿ ਹੀ ਗੁਰ ਉਪਦੇਸ਼ ਹੈ। ਸਾਗਰ ਹੈ ਸਤਿ ਹੀ, ਅਨਹਦ ਨਾਦ ਧੁਨੀ ਹੈ। ਸਤਿ ਹੀ ਪਿੰਡ ਪਰਿਵਾਰ ਹੈ।ਸਤਿ ਹੀ ਸਰਬ-ਵਿਆਪਕ ਹੈ। ਸਤਿ ਹੀ ਪ੍ਰਾਣ-ਆਧਾਰ ਹੈ। ਤੁਹਾਡੇ ਅੰਦਰ ਕਿਹੜੀ ਚੀਜ਼ ਜੀਉਂਦੀ ਹੈ?” 

“ਸਤਿ!”, (ਸ੍ਰੀ ਤਰਨ ਤਾਰਨ ਜੀਤ ਜੀ)

ਗੁਰੂ ਕੀ ਹੈ? ਸਤਿ। ਪਖੰਡ ਕੀ ਹੈ? ਝੂਠਾ ਮਨ ਤੇ ਝੂਠੇ ਰਿਸ਼ਤੇ। ਮਨ ਦੀ ਖ਼ਤਮ ਹੋ ਜਾਏ ਹਿਰਦੇ ਦੀ ਸ਼ੁਰੂ ਹੋ ਜਾਏ। ਇਹੀ ਤੀਰਥ ਹੈ। ਹਿਰਦੇ ਦੇ ਅੰਦਰ ਜਿਹੜਾ ਬੈਠਾ ਹੈ ਉਹ ਅਟਲ ਹੈ। ਸਮਝ ਗਏ। ਹਿਰਦੇ ਦੀ ਭਾਸ਼ਾ ਹਿਰਦਾ ਹੀ ਜਾਣਦਾ ਹੈ। ਰੱਬ ਦੀ ਭਾਸ਼ਾ ਰੱਬ ਦਾ ਭਗਤ ਹੀ ਜਾਣਦਾ ਹੈ। ਪ੍ਰੇਮ ਦੀ ਭਾਸ਼ਾ ਪਰਮੇਸ਼ਰ ਹੀ ਜਾਣਦਾ ਹੈ। ਤੇ ਪਰਮੇਸ਼ਰ ਦਾ ਹੀ ਰੰਗ ਪ੍ਰੇਮ ਹੈ। ਤੇ ਪ੍ਰੇਮ ਹੀ ਪਰਉਪਕਾਰੀ ਹੈ। ਮਨ ਤਾਂ ਅਧਿਕਾਰੀ ਬਣਨਾ ਚਾਹੁੰਦਾ ਹੈ। ਅਧਿਕਾਰ ਨਹੀਂ ਅਪਾਂ ਨੂੰ ਕੁਝ ਚਾਹੀਦਾ। … ਭਾਂਡਾ ਜਿਹਦਾ ਹੈਗਾ ਹੈ ਉਹਨੂੰ ਮੋੜ ਦੋ ਭਾਈ। ਜਿਹੜਾ ਅੰਦਰ ਬੈਠਾ ਬੱਚਾ ਰੋਂਦਾ ਹੈ ਉਹ ਰੱਬ ਹੈ। ਉਹ ਬਾਹਰ ਆ ਜਾਵੇ ਤੇ ਮਨਮੁਖੀ ਜਿਹੜੀ ਹੋਂਦ ਦਾ ‘ਕਰੈਕਟਰ’ ਹੈ ਖ਼ਤਮ ਹੋ ਜਾਵੇ। ਹੋਂਦ ਆਪਣੀ ਮਿਟਾ ਉਹ ਬੰਦਿਆ ਹਿਰਦੇ ਨੂੰ ਪ੍ਰਗਟ ਕਰਕੇ ਵਿਖਾ ਉਹ ਬੰਦਿਆ, ਵਿੱਚੇ ਹੀ ਰੱਬ ਬੋਲਦਾ ਆਪੇ ਸੁਣਦਾ ਆਪ ਹੀ ਸਭ ਕੁਝ ਕਰਦਾ ਹੈ ਹੋਰ ਨਹੀਂ ਕੋਈ ਦੂਜਾ ਜਦ ਇਕੋ ਹੀ ਹੈ। ਰਵ ਰਹਿਆ ਸਮਾਈ ਸਭਨੀ ਥਾਂਈਂ। ਜੇ 84 ਲੱਖ ਮੇਦਨੀ ਵਿਚ ਇਕੋ ਹੀ ਹੈ ਫੇਰ ਲੜਾਈ ਖਤਮ।… ਜੋ ਇਸ ਜਾਮੇ ‘ਚ ਮੰਨ ਲਏਗਾ ਓਹੀ ਧਾਰਮਿਕ ਹੈ। ਜੋ ਇਹ ਗੱਲ ਨੂੰ ਨਹੀਂ ਮੰਨਦਾ.. ਮੱਕੇ, ਮਦੀਨੇ, ਕਾਸ਼ੀ, ਹਰਿਮੰਦਰ ਸਾਹਿਬ ਦੇ ਗੁਰਦੁਆਰੇ ਧੱਕੇ ਖਾਂਦਾ ਫਿਰਦਾ ਹੈ। ਉਹਨੂੰ ਨਹੀਂ ਪਤਾ ਲੱਗਿਆ ਕਿ ਬਾਣੀ ਕੀ ਕਹਿੰਦੀ ਹੈ। ਉਹ ਤਾਂ ਇਹੀ ਕਹਿੰਦੀ ਹੈ ਕਿ ਵਿੱਚੇ ਬੈਠਾਂ ਮੈਂ ਤੇਰੇ ਅੱਖਾਂ ਬੰਦ ਕਰ ਪਛਾਣ। ਆਪ ਪਛਾਣੀਏ ਤਾਂ ਸਹੁ ਨਿਰੰਕਾਰ ਜਾਣੀਏ। ਮਨ ਤੁਹਾਡਾ ਪ੍ਰਾਣਾਂ ਨੂੰ ਜਾਣਦਾ ਨਹੀਂ। ਪ੍ਰਾਣ ਹਿਰਦੇ ਵਿਚ ਬੈਠੇ ਹੈ। ਆਪਣੇ ਆਪ ਨੂੰ ਝੂਠਾ ਮਨ ਜਾਣਦਾ ਨਹੀਂ। ਇਸ ਕਰਕੇ ਮੰਨੋ। ਨਾਮ ਦੇ ਰਾਹੀਂ ਜੋਤ ਦਾ ਗਿਆਨ … ਮਨ ਤੂੰ ਜੋਤ ਸਰੂਪ ਹੈਂ। ਮੂਲ ਪਛਾਣ ਲੈ ਮੇਰੀ-ਮੇਰੀ ਛੱਡ ਦੇ ਤੂੰਹੀ ਤੂੰਹੀ ਕਰ ਲੈ। ਜੋ ਕੰਮ ਗਰਭ ਵਿੱਚ ਕਰਦਾ ਸੀ ਓਹੀ ਕਰ ਲੈ। ਬੱਸ ਇੰਨ੍ਹਾ ਕੁ ਤੀਰਥ ਹੈ। ਵੱਡੀਆਂ ਗੱਲਾਂ ਵਿੱਚ ਕੁਝ ਨਹੀਂ ਰਖਿਆ। ਵੱਡੀਆਂ ਕਥਾ ਸੁਣਾਨ ਵਾਲੇ ਤੁਹਾਨੂੰ ਲੁੱਟ ਕੇ ਲੈ ਜਾਣਗੇ।ਕੁਝ ਨਹੀਂ ਰਖਿਆ। ਸਮਝ ਗਏ? ਸਰਲ, ਗੁੱਦੜ, ਭੋਲਾ, ਗਰੀਬ, ਨੀਚ ਅਖਾਣ ਵਾਲਾ ਨਾਨਕ ਕਿੰਨ੍ਹਾ ਭੋਲਾ ਹੈ। ਬੁੱਲੇ ਸ਼ਾਹ ਕਿੰਨ੍ਹਾ ਭੋਲਾ ਹੈ। ਕੀ ਨਮਾਜ਼ਾਂ ਪੜ੍ਹਦਾ ਫਿਰਦੈਂ ਕੀ ਮੱਥੇ ਟੇਕਦਾ ਫਿਰਦੈਂ ਕੀ ਢੋਲਕੀਆਂ ਖੜਕਾਂਦਾ ਫਿਰਦੈਂ? ਤੇਰੇ ਅੰਦਰ ਜਿਹੜਾ ਚੁੱਪ ਬੈਠਾ ਹੈ ਉਹੀ ਨਿਰੰਕਾਰ ਹੈ। ਤੂੰ ਇਨ੍ਹਾਂ ਗੱਲਾਂ ਵਿੱਚ ਨਾ ਆਇਆ ਕਰ। ਜਿਹੜੀ ਚੀਜ਼ ਤੇਰੇ ‘ਚ ਜਿਉਂਦੀ ਹੈ ਉਹ ਨਿਰੰਕਾਰ ਹੈ। ਤੇਰਾ ਮਨ ਮੰਨਦਾ ਨਹੀਂ ਬੱਸ ਇਹੀ ਬੇਕਾਰ ਹੈ। ਇਹਨੂੰ ਸਿੱਧੇ ਰਾਹ ਪਾ ਲੈ। ਆਪਣੇ ਪ੍ਰਾਣਾਂ ਦਾ ਆਧਾਰ ਕਰ ਲੈ। ਸੱਚ ਜਪਦਾ ਸੀ ਗਰਭ ਦੇ ਅੰਦਰ ਸੱਚ ਜਪ ਲੈ ਤੇ ਮਨ ਦੀ ਕਾਇਆ ਦੇ ਮੈਲ, ਦਵੈਸ਼, ਈਰਖਾ ਸਭ ਦੌੜ ਜਾਣਗੀਆਂ। ਜਿਉਂ-ਜਿਉਂ ਸੱਚ ਨੂੰ ਪ੍ਰੇਮ ਕਰੋਗੇ ਤਿਉਂ-ਤਿਉਂ ਮੁੱਖ ਉੱਜਲ ਹੋਈ ਜਾਊਗਾ। ਜਿਉਂ-ਜਿਉਂ ਨਿਮਰਤਾ-ਗਰੀਬੀ ਕਮਾਈ ਜਾਓਗੇ ਤਿਉਂ-ਤਿਉਂ ਰੱਬ ਨੇੜੇ ਆਊਗਾ। … Ok. ਫੇਰ ਕਣ-ਕਣ ਵਿੱਚ ਆਪੇ ਹੀ ਦਿੱਖ ਜਾਣੈ ਪਹਿਲਾਂ ਮੰਨੋ ਤਾਂ ਸਹੀ। ਆਪੇ ਛਕੇ ਛਕਾਏ! ਦੇਖੋ ਤੁਹਾਡੇ ਵਿੱਚ ਬੈਠਾ ਹੈ। ਅੰਨ ਦੇ ਦਾਣੇ ਆਪੇ ਖਾਂਦੈ ਆਪੇ ਛਕੇ ਛਕਾਏ। ਜਲ ਪੀਂਦੈ ਜਲ ਵਿੱਚ ਬੈਠਾ ਹੈ। ਠੀਕ ਹੈ। ਵਿਸ਼ਟਾ ਹੈ ਵਿਸ਼ਟਾ ਦੇ ਗੰਦ ਵਿੱਚ ਬੈਠਾ ਹੈ। ਕਿੱਥੇ ਨਹੀਂ ਹੈਗਾ? ਬੰਦਿਆ ਤੇਰੇ ਅੰਦਰ ਤੇ ਤੇਰੇ ਬਾਹਰ ਰੱਬ ਹੀ ਰੱਬ ਹੈ। ਬੱਸ ਇਹ ਦੇਹੀ ਮਾਣ ਮਨ ਮੰਨਦਾ ਨਹੀਂ। ਚੰਗਾ! ਮਨ ਨੂੰ ਸੋਧਣਾ ਹੈ। ਜਿਹੜਾ ਮਨ ਨੂੰ ਸੋਧ ਗਿਆ ਮਨ ਨੂੰ ਜਿੱਤ ਜਾਏਗਾ। ਮਨ ਨੂੰ ਸੋਧ ਲੈ ਤੇ ਜੀਵਤ ਮਰ ਜਾ। ਬੜਾ ਕੰਮ ਸੌਖਾ ਹੈ। ਮਨ ਕੀ ਹੈ? ਤੇਰੀਆਂ ਆਦਤਾਂ ਹੀ ਮਨ ਹੈ। ਚਾਹਤਾਂ, ਤੇਰੀਆਂ ਆਦਤਾਂ ਇਹੀ ਮਨ ਹੈ। ਇਹ ਜਦੋਂ ਮੁੱਕ ਜਾਣ ਮਨ ਆਪੇ ਤੁਹਾਡਾ ਖ਼ਤਮ। ਮੰਗਣਾ ਹੀ ਜਦ ਭੁੱਲ ਜਾਓਗੇ ਵਡਿਆਈ ਭੁੱਲ ਜਾਓਗੇ ਤਾਂ ਮਨ ਖ਼ਤਮ। ਮੈਂ ਤੇ ਮੇਰੀ ਇਹੀ ਸ਼ਬਦ ਮੈਂ ਤੇ ਮੇਰੀ ਬੰਦ ਕਰ ਦੋ। ਨੀਚ ਤੇ ਗਰੀਬ ਅਖਾਣ ਲੱਗ ਜਾਓ। ਚਾਰ ਦਿਨ ਲੋਕੀਂ ਹੱਸ ਜਾਣ ਗੇ ਪਰ ਤੁਹਾਡਾ ਤਾਂ ਭਰਮ ਟੁੱਟ ਜਾਊਗਾ ਨਾ। ਜਿਹਦਾ ਭਰਮ ਟੁੱਟ ਗਿਆ ਧਰਮ ਉਹਦੇ ਕੋਲ ਹੀ ਖੜ੍ਹਾ ਹੈ। ਭਰਮ ਜਿਹੜਾ ਰੱਖਣ ਵਾਲਾ ਬੰਦਾ ਹੈ ਧਰਮ ਨਹੀਂ ਕਰ ਸਕਦਾ।ਤਾਂ ਫੇਰ ਲਫਜ਼ ਜਿਹੜੇ ਮਰਜ਼ੀ ਧਰਮ ਕੀ। ਕੋਈ ਧਰਮ ਨਹੀਂ ਧਰਮ ਸਿਰਫ ਨਿਰੰਕਾਰ ਹੈ ਜੋਤ ਨੂਰ ਇਹ ਹੈ ਧਰਮ। 

ਇਹ ਦੇਹ ਧਰਮ ਨਹੀਂ ਹੈ। ਦੇਹ ਮਾਇਆ ਹੈ। ਮਨ ਮੰਗਾਂ ਮੰਗਦੈ ਮਾਇਆ ਮੰਗਦੈ। ਮਨ ਅਰਪਣ ਹੋ ਗਿਆ ਸਤਿਗੁਰੂ ਅੱਗੇ ਮਰ ਗਿਆ ਇਹ ਰੱਬ ਦਾ ਹੋ ਗਿਆ। ਤੇ ਤੂੰਹੀਂ-ਤੂੰਹੀਂ ਹੋ ਗਿਆ ਇਹੀ ਸਤਿਨਾਮ ਹੈ। ਇਹੀ ਅੱਲਾਹ ਪਾਕ ਹੈ। ਅੱਲਾਹ ਪਾਕ ਦਾ ਬੰਦਾ ਓਹੀ ਪਾਕ ਹੋਏਗਾ ਜਿਹੜਾ ਪਾਕ ਕਮਾਏਗਾ। ਪਾਕ ਬਿਠਾਏਗਾ। ਜੇ ਨਹੀਂ ਕਰਦਾ ਤਾਂ ਕੋਈ ਨਮਾਜ਼ ਨਹੀਂ ਪ੍ਰਫੁੱਲਤ। ਕੋਈ ਪੰਜ ਬਾਣੀ ਦਾ ਪਾਠ ਨਹੀਂ ਪ੍ਰਫੁੱਲਤ। ਕੋਈ ਰਾਮ-ਰਹੀਮ ਦੀ ਕਥਾ ਨਹੀਂ ਪ੍ਰਫੁੱਲਤ। ਜੇ ਬੰਦਾ ਨਹੀਂ ਜੀਵਤ ਮਰਿਆ ਕੋਈ ਚੀਜ਼ ਪ੍ਰਫੁੱਲਤ ਨਹੀਂ। ਤੇਰੇ ਮਨ ਇਹੀ ਪਰਮਾਨੰਦ ਆਊ ਤੇਰੇ ਮਰਨ ‘ਤੇ ਹੀ ਪਰਮਾਨੰਦ ਆਊ। ਤੇਰੇ ਮਰਨ ‘ਤੇ ਹੀ ਨਿਰਲੇਪਤਾ ਆਊਗੀ। ਤੇਰੇ ਮਰਨ ‘ਤੇ ਹੀ ਨਿਰੰਕਾਰ ਜਿਹੜਾ ਵਿੱਚ ਬੈਠਾ ਹੈ ਬਾਹਰ ਆਊਗਾ ਚਿਹਰੇ ‘ਤੇ। ਇਹੋ ਇਕੋ ਹੀ ਕੰਮ ਕਰਦਾ ਹੈ ਅੱਠੋ ਪਹਿਰੇ। ਕਰ ਭਲਾ ਹੋ ਭਲਾ ਹੋ ਭਲੇ ਦਾ ਭਲਾ। ਬੱਸ ਸਤਿਨਾਮ ਹੀ ਜਪਦਾ ਹੈ ਸਤਿ ਹੀ ਕਰਦਾ ਹੈ। ਸਤਿ ਕਰਨੀ ਦਰਗਹ ਦੇ ਦਿੰਦਾ ਹੈ ਤੇ ਸਚਿਆਰਾ ਹੋ ਜਾਂਦਾ ਹੈ। ਝੂਠ ਅੰਦਰੋਂ ਕੱਢ ਦਿੰਦਾ ਹੈ ਮਨ ਦੀ ਕਾਇਆ ਖ਼ਤਮ ਹੋ ਜਾਂਦੀ ਹੈ। ਝੂਠ ਵੇਕਾਰੀ ਖ਼ਤਮ ਹੋ ਗਈ ਤੇ ਕੀ ਰਹਿ ਗਿਆ ਫੇਰ ਤੂੰਹੀਂ ਤੂੰ। ਬੇਨਾਮਾ ਹੋ ਜਾਂਦੈ। ਜਾਤ-ਪਾਤ ਤੋਂ ਪਰੇ ਹੋ ਜਾਂਦੈ। ਬ੍ਰਹਮ ਗਿਆਨੀ ਦੀ ਕੋਈ ਜਾਤ-ਪਾਤ ਨਹੀਂ ਹੈਗੀ। … ਸੋਢੀ, ਭੱਲੇ, ਗਰੇਵਾਲ, ਮੁਲਤਾਨੀ ਇਹ ਭਾਵੇਂ ਬੋਲੀ ਜਾਓ। ਇਹ ਮਿੱਟੀ ਦਾ ਨਾਂ ਹੈ। ਇਹ ਧਰਮ ਦਾ ਨਾਂ ਨਹੀਂ ਹੈ। ਧਰਮ ਦਾ ਨਾਂ ਹੈ ਸਤਿ ਤੇ ਸਤਿ ਕਰਨੀ। ਤੇ ਹਿਰਦੇ ਵਿੱਚ ਬੈਠੇ ਇਕੋ ਹੀ ‘ਸੌਲ’ ਹੈ ‘ਨਿਰੰਕਾਰ’ There is only one soul. 

ਇਕੋ ਹੀ ਰੱਬ ਬੈਠਾ ਹੈ। ਸੱਚ, ਹੋਰ ਕੋਈ ਆਪ ਨਹੀਂ ਹਿਰਦੇ ਦੀ। ਹਿਰਦਾ ਨਹੀਂ ਬੋਲਦਾ। ਹਿਰਦਾ ਅਟੱਲ ਹੈ। ਬੋਲਦਾ, ਰੌਂਦਾ, ਹੱਸਦਾ ਤਾਂ ਮਨ ਹੈ। ਮਨ ਮਿਟਾ ਦੋ, ਸ਼ਾਂਤ ਹੋ ਜਾਓਗੇ। “ਸ਼ੀਤਲ ਮਨ ਸ਼ਾਂਤ ਸਰੀਰਾ॥“ ਜੇ ਮਨ ਸ਼ੀਤਲ ਹੋ ਗਿਆ ਤੇ ਪਵਿੱਤਰ ਪੁਨੀਤ ਹੋ ਗਿਆ, ਜੋਤ ਸਰੂਪ ਹੋ ਗਿਆ, ਗੱਲਾਂ ਮੁੱਕ ਗਈਆਂ ਸੰਸਾਰ ਦੀਆਂ ਤੇ ਪ੍ਰੇਮ ਦਾ ਰੰਗ ਚੜ੍ਹ ਗਿਆ ਤੇ ਫੇਰ ਪ੍ਰੇਮ ਨੂੰ ਬੋਲਣ ਦੀ ਲੋੜ ਨਹੀਂ। ਉਹ ਤਾਂ ਮੁਸਕਰਾਂਦਾ ਹੀ ਰਹਿੰਦੈ। ਉਹਨੂੰ ਦੁੱਖ-ਸੁੱਖ ਇੱਕੋ ਜਿਹਾ ਹੀ ਲੱਗਦੈ। ਉਹਦੇ ਵੋਕੈਬੁਲਰੀ ਵਿੱਚ ਸ਼ਨੀ ਤੇ ਇਹ ਮੰਗਲ ਤੇ ਆਹ ਚੀਜ਼ਾਂ ਨਹੀਂ ਹੈਗੀਆਂ ਇਹ ਬਕਵਾਸ ਹੈ ਸਭ। ਜਦ ਮੰਗੋਗੇ ਤਾਂ ਸੁਖੀ ਰਹੋਗੇ ਮੰਗਣਾ ਛੱਡ ਦੋ ਤਾਂ ਤੇਤੀ ਕਰੋੜ ਦੀਆਂ ਖ਼ਤਮ। ਰਿੱਧੀਆਂ-ਸਿੱਧੀਆਂ ਨੂੰ ਲੱਤ ਮਾਰੋ। ਆਪਣੀ ਹਉਮੈ ਨੂੰ ਲੱਤ ਮਾਰੋ। ਦੇਵੀ-ਦੇਵਤੇ ਖ਼ਤਮ। ਇਹ ਭੁੱਖੇ-ਨੰਗਿਆਂ ਦਾ ਬਜ਼ਾਰ ਹੈ। ਇਹ ਨੌ ਨਿਧੀਆਂ ਦੀ ਅਠਾਰਹ ਸਿੱਧੀਆਂ ਦੀ ਪ੍ਰਦਰਸ਼ਨੀ ਹੈ। ਤੇ ਇਹ ਪ੍ਰਦਰਸ਼ਨੀ ਨੂੰ ਪਾਤਸ਼ਾਹੀਆਂ ਆਪਣੇ ਘਰ ਨਾਨਕ ਦੇ ਘਰ ਕਹਿਰ ਆਖਿਆ ਹੈ। ਪਰਉਪਕਾਰੀ ਜਨ ਕਹਿਰ ਨਹੀਂ ਕਰਦਾ। ਅਹੰਕਾਰੀ ਬੰਦਾ ਕਹਿਰ ਕਰਦੈ। ਇਹ ਕਿੰਨ੍ਹੇ ਅਹੰਕਾਰੀ ਲੀਡਰ ਨੇ ਹਿੰਦਸਤਾਨ ਦੇ ਦੇਖ ਲੋ। ਸਾਰੇ ਕਹਿਰ ਕਰਦੇ ਨੇ। ਕਰਦੇ ਹੈ ਕਿ ਨਹੀਂ। ਰਿਸ਼ਵਤ ਤੋਂ ਬਿਨਾਂ ਕੋਈ ਕੰਮ ਹੁੰਦਾ ਹੈ? ਸਾਰੇ ਹੀ ਸ਼ੈਤਾਨ ਬੈਠੇ ਹੈ। ਕਾਲ ਦੀ ਔਲਾਦ ਬੈਠੀ ਹੈ। ਸਾਰੇ ਦੇਵਤਾ ਬਣਨਾ ਚਾਹੁੰਦੇ ਹੈ। ਸਾਰੇ ਦੇਵਤਾ ਬਣੀ ਬੈਠੇ ਹੈ। ਰਿਸ਼ਵਤਾਂ ਖਾਂਦੇ ਹੈ। ਗੱਲੇ ਲੁੱਟਦੇ ਹੈ। ਆਪਣੇ ਆਪ ਨੂੰ ਅਕਾਲੀ ਆਖਦਾ ਬਾਂਦਰ ਬਾਦਲ, ਅਕਾਲੀ ਆਖਦਾ ਹੈ!

“ਅਕਾਲੀ ਜਾਏਗਾ ਖਾਲੀ!”, (ਸ੍ਰੀ ਤਰਨ ਤਾਰਨ ਜੀਤ ਜੀ)

ਸਤਿਨਾਮ ਸਤਿ ਗੁਰੂ ਬਾਬਾ ਜੀ ਮਹਾਰਾਜ ਦੇ ਦਰਗਾਹੀ ਬਚਨ:-
ਅਕਾਲੀ ਬਣਨਾ ਬੜਾ ਔਖਾ ਹੈ। ਅਕਾਲੀ ਉਹ ਹੈ ਜਿਹੜਾ ਅਕਾਲ ਨੂੰ ਜਾਣਦਾ ਹੋਏ। ਇਹ ਅਕਾਲ ਨੂੰ ਕੀ ਜਾਣਦਾ ਹੈ। ਸਿਵਾਏ ਆਪਣੇ ਪੁੱਤ ਦੇ ਕਿਸੇ ਨੂੰ ਜਾਣਦਾ ਹੀ ਨਹੀਂ। ਨਾ ਹੀ ਇਹਦੀ ਕਿਸੇ ਨੂੰ ਜਾਣਦਾ ਹੈ। ਸਮਝ ਗਏ? 

ਹਿੰਦੁਸਤਾਨ ਪੀਰ ਪੈਗੰਬਰਾਂ ਦਾ ਮੁਲਕ ਨਹੀਂ ਹੈਗਾ। ਹਿੰਦੁਸਤਾਨ ਦ੍ਵੈਸ਼, ਈਰਖਾ, ਲੂਣ ਹਰਾਮੀ, ਗੁਨਾਹਗਾਰਾਂ ਦਾ ਮੁਲਕ ਹੈ। ਪੀਰ-ਪੈਗੰਬਰ ਆਏ ਨੇ, ਸਾਰੇ ਹੀ ਮਾਰੇ ਨੇ ਯਾ ਟੰਗੇ ਨੇ ਯਾ ਵਾਰ ਕੀਤੇ। ਸੰਭਾਲ ਕੇ ਨਹੀਂ ਰਖਿਆ।… ਦੇਖ ਕੇ ਜੀਸਸ ਸੰਭਾਲ ਕੇ ਰਖਿਆ। ਇਥੇ ਕੁਝ ਵੀ ਸੰਭਾਲ ਕੇ ਨਹੀਂ ਰਖਿਆ। ਮੰਦਰ, ਮਸਜਿਦਾਂ ਜਿੰਨ੍ਹੀਆਂ ਬਣੀਆਂ ਨੇ; ਜਿਥੇ ਰੱਬ ਵਿਕਦਾ ਹੈ, ਕੰਜਰੀ ਦਾ ਕੋਠਾ ਹੈ ਉਹ। ਆਪਣੇ ਪ੍ਰਾਣਾਂ ਨੂੰ ਵੇਚੋਗੇ! ਆਪ ਦਾ ਸਕੋਗੇ ਨਹੀਂ ਪ੍ਰਾਣਾਂ ਨੂੰ ਕ੍ਰਿਪਾ ਕੋਲ ਜਾ ਨਹੀਂ ਸਕਦੇ। ਕਿਵੇਂ ਬੇਚ ਲੋਗੇ? ਤੁਸੀਂ ਕਿਹੜਾ ਉਹਨੂੰ ਬੋਤਲ ਵਿੱਚ ਬੰਦ ਕਰ ਸਕਦੇ ਹੋ। ਸਮਝ ਗਏ? 

ਇਹ ਤਾਂ ਉਹਦੇ ਭਾਣੇ ਵਿੱਚ ਰੂਹ ਹੈ ਹਿਰਦੇ ਦੇ ਵਿੱਚ ਬੈਠੀ ਹੈ ਤੇ ਦੇਹ ਦੇ ਵਿਚ ਬੈਠੀ ਹੈ। ਜਦ ਰੱਬ ਨੇ ਸਵਾਸ ਦੀ ਕਿੱਲੀ ‘ਆਫ’ ਕਰ ਦਿੱਤੀ। ਜਦ ਮੋਹ, ਮਾਇਆ, ਕੁਲ, ਧਰਮ ਕੋਈ ਚੀਜ਼ ਨਹੀਂ ਉਹਨੂੰ ਫੜ੍ਹ ਕੇ ਰੱਖਣ ਲੱਗੀ। ਧਰਮ ਸਿਰਫ ਨਿਰੰਕਾਰ ਹੈ ਸਦਾ ਨਿਰਲੇਪ ਹੈ, ਇਲਾਹੀ ਨੂਰ ਹੈ। ਉਹ ਸਿਰਫ ਧਰਮ ਹੈ। ਨਾ ਸਿੱਖੀ ਧਰਮ ਹੈ, ਨਾ ਇਸਲਾਮ ਧਰਮ ਹੈ, ਨਾ ਹਿੰਦੂ ਧਰਮ ਹੈ। ਇਹ ਅਧਰਮਾਂ ਦੀ ਟੋਲੀ ਹੈ। ਧਰਮ ਉਹ ਹੁੰਦਾ ਹੈ ਜਿਥੇ ਪ੍ਰੇਮ ਹੋਵੇ ਸਾਰਿਆਂ ਦਾ। ਸਮਝ ਗਏ? ਚਾਰ ਵਰਣਾਂ ਕੋ ਦੇ ਉਪਦੇਸ਼॥ ਚਾਰ ਵਰਣ ਕਰ ਏਕ ਵਰਣ ਵਖਾਇਆ॥ ਇਹ ਸੀ ਧਰਮ ਨਾਨਕ ਦਾ। 
The highest level of spirituality is humility. 

ਦੇਖਿਓ ਸਾਰਿਆਂ ਨਾਲੋਂ highest ਪਹੁੰਚਣ ਤੋਂ ਵੱਡੀ ਗਰੀਬੀ ਉਹਦੇ ਕੋਲ ਹੈ। ਗਰੀਬੀ ਨਿਸ਼ਾਨੀ ਹੈ ਭਗਤੀ ਦੀ। ਫਕੀਰੀ ਨਿਸ਼ਾਨੀ ਹੈ ਭਗਤੀ ਦੀ। ਨਿਮਰਤਾ ਨਿਸ਼ਾਨੀ ਹੈ ਭਗਤੀ ਦੀ। ਜਿਥੇ ਇਹ ਚੀਜ਼ਾਂ ਨਹੀਂ ਹੈਗੀਆਂ ਕੋਈ ਰੱਬ ਨਹੀਂ ਹੈ। ਕਿਹੜਾ ਹੋ ਗਿਆ ਬਾਣੀ ਦਾ ਸੇਵਕ ਜਿਹੜਾ ਬਾਣੀ ਨੂੰ ਵਿੱਕਦਾ ਦੇਖਦਾ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਉਹ ਬਾਣੀ ਦਾ ਸੇਵਕ ਹੈ? (ਉੱਚੀ ਆਵਾਜ਼ ‘ਚ)। … ਉਹ ਲੂਣ ਹਰਾਮੀ ਹੈ। ਨਾ ਵਿਕਿਆ ਨਾ ਖਰੀਦਿਆ ਜਾਵੇ। ਉਹ ਤਾਂ ਉਹਦੀ ਕਿਰਪਾ ਨਾਲ ਮਹਾਪਰਉਪਕਾਰੀ ਹੈ। ਕਿੱਧਰ ਵੇਚ ਲਵੋਗੇ ਤੁਸੀਂ? ਕਿੱਧਰ ਖਰੀਦ ਲਵੋਗੇ? ਸਮਝ ਗਏ? 

ਜੋ ਪੂਰਨ ਸੱਚ ਹੈ। ਮੂਰਖਾਂ ਦੇ ਬਹੁਤ ਚੁੱਭਦਾ ਹੈ। ਪ੍ਰੇਮੀਆਂ ਦੇ ਐਨ ਅੰਮ੍ਰਿਤ ਰਸ ਬਣਦਾ ਹੈ। ਚੰਗਾ! ਜਦ ਤੇ ਅੰਮ੍ਰਿਤ ਰਸ ਨਹੀਂ ਬਣੇਗਾ। ਭਰਮ ਟੁੱਟੇਗਾ ਰਸ ਹੀ ਰਸ ਆ ਜਾਏਗਾ। ਸੋ ਭਰਮ ਨਾ ਕਰਿਆ ਕਰੋ। ਨਾ ਬਾਣੀ ਖਰੀਦਿਆ ਕਰੋ ਨਾ ਵੇਚਿਆ ਕਰੋ। ਇਹਦੇ ਨਾਲੋਂ ਤਾਂ ਚੰਗਾ ਫਰੀਦ ਦੇ ਬਚਨ ਕਮਾ ਲਿਆ ਕਰੋ। ਸੰਸਾਰੀਆਂ ਦੇ ਚਰਨਾਂ ਵਿੱਚ ਮੂਆ ਹੋ ਕੇ ਜੀ। ਭਿਖਾਰੀ ਬਣ ਜਾ। ਫਕੀਰ ਹੋ ਕੇ ਜੀ। ਠੀਕ ਹੈ? ਇਹ ਹੈ ਧਰਮ। ਸੋ ਇਹੀ ਕਰੋ। ਇਹਦਾ ਹੀ ਹਵਾਲਾ ਦਿਓ ਬਾਹਰ। ਇਹ ਨਾਨਕ ਦਾ ਹਵਾਲਾ ਹੈ। ਚੰਗਾ! ਧਰਮ ਇਹ ਨਹੀਂ ਕਿ ਮਾੜਾ ਦੇਖ। ਧਰਮ ਇਹ ਹੈ ਕਿ ਰੱਬ ਦੀ ਚੀਜ਼ ਰੱਬ ਨੂੰ ਮੋੜ ਦਿੱਤੀ। 

ਮਨ ਤੇ ਤਨ ਚੋਰੀ ਕੀਤਾ ਹੋਇਆ ਤੁਹਾਡੀ ਝੂਠੀ character, identity,  ਮੈਂ ਤੇ ਮੇਰੀ ਇਹ ਸ਼ੈਤਾਨ ਟੂਟੀ ਹੈ। ਮੈਂ ਸ਼ੈਤਾਨ ਦਾ ਘਰ ਹੈ ਇਹਨੂੰ ਕੱਢੋ ਆਪਣੇ ਸਿਰੋਂ ਬਾਹਰ। ਇਹ ਸੰਤਾਂ ਦੇ ਚਰਨ ਸੰਗਤ ਦੇ ਚਰਨਾਂ ਵਿੱਚ ਧੂੜ ਚੱਕ ਕੇ ਗਰੀਬੀ ਕਮਾਓ ਤੇ ਫੇਰ ਪ੍ਰੇਮ ਵਿੱਚ ਜਤਾਓ 84 ਲੱਖ ਮੇਦਨੀ ਨਾਲ ਨਿਰੰਕਾਰ ਆਪੇ ਬਣ ਜਾਓਗੇ। ਠੀਕ ਹੈ?

ਹਰ ਜਗ੍ਹਾ ਹੈ ਪਰਉਪਕਾਰੀ ਜਿਸਦੀ ਮੇਰੀ-ਮੇਰੀ ਮੁੱਕ ਗਈ ਤੇ ਭਲਾਈ ਕਰਨ ਲੱਗ ਗਿਆ ਸਾਰੀ ਦੁਨੀਆਂ ਨਾਲ, ਇਹ ਧਾਰਮਿਕ ਬੰਦਾ ਹੈ ਰੱਬ ਦਾ। ਇਹ ਰੱਬ ਆਪ ਹੀ ਹੈ। ਇਹ ਵੀ ਸੁਣ ਲੈ। ਭਗਤ ਭਗਵਾਨ ਏਕੈ ਜਾਣ। ਸਤਿ ਰਾਮਦਾਸ ਸਤਿਗੁਰੂ ਏਕੈ ਜਾਣ। ਬ੍ਰਹਮ ਗਿਆਨੀ ਨਿਰੰਕਾਰ ਏਕੈ ਜਾਣ। ਤੂੰ ਯਾਂ ਪਸ਼ੂ ਬਣ ਸਕਦੈਂ ਯਾਂ ਫੇਰ ਰੱਬ ਦਾ ਰੂਪ ਦੋਨੋਂ ਤੇਰੇ ਹੱਥ ‘ਚ ਨੇ। ਜੇ ਮੰਨੇਗਾਂ ਸੱਚ ਨੂੰ ਤਾਂ ਰੱਬ ਦਾ ਰੂਪ ਨਹੀਂ ਮੰਨੇਗਾਂ ਤਾਂ ਪਸ਼ੂ ਰੂਪ। ਠੀਕ ਹੈ? 

ਜਿੰਨ੍ਹੇ ਰਿਸ਼ਵਤ ਦੇ ਰਹੇ ਹੈ ਰਿਸ਼ਵਤ ਲੈ ਰਹੇ ਹੈ ਤਰੱਕੀ ਕਰਨਾ ਚਾਹੁੰਦੇ ਹੈ ਮਾਇਆ ਮੰਗਦੇ ਹੈ ਸਭ ਪਸ਼ੂ ਬਿਰਤੀ ਹੈ। ਰੱਬ ਦੀ ਸੁਮਤਿ ਨਹੀਂ ਹੈ। ਰੱਬ ਦੀ ਸੁਮਤਿ ਦਾ ਜੀਵਨ ਹੈ ਕਰ ਭਲਾ ਹੋ ਭਲਾ ਹੋ ਭਲੇ ਦਾ ਭਲਾ ਇਹ ਹੈ ਅਸਲੀ ਜ਼ਿੰਦਗੀ। ਇੱਥੇ ਉਸ ਰੱਬ ਦੀ ਗੱਲ ਹੁੰਦੀ ਹੈ ਜਿਸਦੀ ਦੇਹ ਨਹੀਂ ਹੈਗੀ। ਆਹ ਸਾਡੀ ਦੇਹ ਜਿਹੜੀ ਦੇਖ ਰਹੇ ਹੋ ਰੱਬ ਨਹੀਂ। ਜਿਹੜਾ ਨੂਰ ਬੁਲਾ ਰਿਹਾ ਹੈ ਤੇ ਜਿਹੜਾ ਨੂਰੀ ਚਿਹਰਾ ਬੋਲ ਰਿਹਾ ਹੈ ਇਹ ਰੱਬ ਹੈ।  

(ਸ੍ਰੀ ਤਰਨ ਤਾਰਨ ਜੀਤ ਜੀ ਵਿਸਮਾਦ ਵਿੱਚ ਹੱਸਦੇ ਹੋਏ)

ਕਹਿਣ ਦਾ ਭਾਵ ਹੈ ਨੂਰ ਕਿਹਦਾ ਹੈ ? ਨੂਰ ਭਾਈ ਤੇਰੀ ਸੱਚੀ ਰੂਹ ਦਾ ਹੈ। ਇਹ ਨੂਰ ਦੀ ਰੂਹਾਨੀ ਨਿਰੰਕਾਰ ਦਾ ਨਾਮ ਹੈ। ਇਹੀ ਤੇਰਾ ਭੋਜਨ ਹੈ ਇਹੀ ਗਿਆਨ ਭੰਡਾਰ ਹੈ ਇਹੀ ਤੇਰਾ ਸਤਿਰੰਗੀ ਚੋਲਾ ਹੈ। 

ਇਨ੍ਹੀ ਹੀ ਗੱਲ ਸਮਝਣ ਵਾਲੀ ਹੈ। ਅਸੀਂ ਬਾਰ-ਬਾਰ ਇਹੀ ਸਮਝਾਉਂਦੇ ਹਾਂ। ਬਾਕੀ ਸਾਰੀਆਂ ਹੀ ਗੱਲਾਂ ਝੱਖ ਨੇ। ਅਨਮੋਲਕ ਰਤਨ ਹੀਰਾ ਹੈ : ਹਿਰਦਾ ਤੇ ਨਿਰੰਕਾਰ, ਬਾਕੀ ਆਵਾਜਾਰ ਬੇਕਾਰ। ਕੋਈ ਚੀਜ਼ ਰੱਬ ਦੀ ਨਹੀਂ। ਬੰਦਿਆ! ਤੀਰਥ ਹੈ ਆਪਣੇ ਆਪ ਦੀ ਪਹਿਚਾਣ ਹੋਰ ਕੋਈ ਤੀਰਥ ਨਹੀਂ ਹੈਗਾ ਬਜ਼ਾਰ ਹੈ ਸਾਰਾ ਕੁਝ। ਕੰਜਰਾਂ ਦਾ ਮੇਲਾ ਹੈ ਉਹ; ਮਾਇਆ ਰੂਪੀ ਕੰਜਰਾਂ ਦਾ ਮੇਲਾ ਹੈ ਉਹ। ਸਮਝ ਗਏ?

ਸਭ ਕੁਝ ਘਰ ਮਾਹਿ ਬਾਹਰ ਕੁਛ ਨਾਹਿ। ਗੱਲ ਨੂੰ ਲੱੜ ਬੰਨ੍ਹ ਲੋ।  ਆਪ ਪਛਾਣਿਆ ਤਾ ਸਹੁ ਜਾਣਿਆ। ਇਸ ਗੱਲ ਨੂੰ ਲੱੜ ਬੰਨ੍ਹ ਲੋ। ਚੰਗਾ! 

ਮਾਇਆ ਮੰਗੋ ਨਾ ਗੁਰਦੁਆਰੇ ਜਾ ਕੇ। ਸੇਵਾ ਕਰਨ ਤੋਂ ਪਿੱਛੇ ਨਾ ਹੱਟੋ। ਮਾਇਆ ਨਹੀਂ ਮੰਗਣੀ ਬਿਲਕੁਲ ਨਹੀਂ ਮੰਗਣੀ। ਉੱਥੇ ਬਿਲਕੁਲ ਨਹੀਂ ਮੰਗਣਾ। ਦੁੱਖਾਂ ਵਿੱਚ ਕੁਰਲਾਉਣਾ ਨਹੀਂ ਹੈਗਾ। ਅਚਿੰਤ ਹੋ ਕੇ ਸੇਵਾ ਕਰੋ। …. ਨਿਰੰਕਾਰ ਆਪੇ ਫਿਰੂਗਾ ਅੱਗੇ-ਪਿੱਛੇ। 

(ਸ੍ਰੀ ਤਰਨ ਤਾਰਨ ਜੀਤ ਜੀ ਵਿਸਮਾਦ ਵਿੱਚ ਹੱਸਦੇ ਹੋਏ)

ਬਿਨ ਮੰਗੇ ਸਾਰੇ ਕਾਰਜ ਪੂਰੇ ਹੋਣਗੇ। ਤੁਸੀਂ ਮੰਗਾਂ ਤਿਆਗ ਦੋ। ਜੇ ਮੰਗਾਂ ਤਿਆਗ ਦੋਗੇ ਤਾਂ ਭਰਮ ਹੈ ਜਿਹੜਾ duality ਦਾ ਇਹ ਟੁੱਟ ਜਾਊਗਾ। ਇਹ ਧੁਰ ਦਾ ਲਿਖਿਆ ਸੱਚ ਦਾ ਆਪੇ ਹੋਊਗਾ ਸਾਹਮਣੇ ਆ ਜਾਊਗਾ ਤੁਹਾਡੇ। ਤੇ ਜੋ ਮੈਂ ਲਿਖਾ ਕੇ ਲਿਆਇਆਂ ਉਹ ਵਾਕਈ ਮੈਨੂੰ ਮਿਲ ਰਿਹਾ ਹੈ। ਦੁੱਖ-ਸੁੱਖ ਤੋਂ ਮੈਂ ਉੱਚਾ ਉੱਠਣੈਂ, ਮੈਂ ਦੁੱਖ-ਸੁੱਖ ਵੱਲ ੿ਧਿਆਨ ਨਹੀਂ ਕਰਨਾ। ਮੈਂ ਤਾਂ ਸਾਰਾ ਧਿਆਨ … ਚਰਨਾਂ ਵੱਲ ਕੋਟ ਬ੍ਰਹਿਮੰਡ ਦੇ ਤੇ ਨਾਮ ਵੱਲ ਲਾਉਣੈ। ਬੱਸ! ਤੇ ਕਣ-ਕਣ ਵਿੱਚ ਰੱਬ ਮੈਂ ਮੰਨਣੈ। ਜਿਹੜਾ ਮੰਨ ਗਿਆ ਪਾ ਜਾਊਗਾ। ਮੰਨਣ ਤੇ ਪਾਈਐ ਪਰਮਾ ਆਨੰਦ। ਜਿਹਨੂੰ ਪਰਮਾਨੰਦ ਮਿਲ ਗਿਆ ਉਹਨੂੰ ਚਾਹੇ ਰੋਟੀ ਮਿਲੇ ਨਾ ਮਿਲੇ, ਪਾਣੀ ਮਿਲੇ ਨਾ ਮਿਲੇ, ਉਹ ਆਨੰਦ ਵਿੱਚ ਹੀ ਰਹਿੰਦੈ। ਬੱਸ! ਨੂਰ ਦੀ ਖੁਰਾਕ ਨੂਰ ਹੀ ਹੈ। ਠੀਕ ਹੈ?  ਸੱਚ ਦੀ ਖੁਰਾਕ ਹੈ ਭਗਤ, ਭਗਤ ਦੀ ਖੁਰਾਕ ਹੈ ਰੱਬ। ਹੋ ਗਿਆ ਨਾ ਪ੍ਰੇਮ? ਛਕੇ-ਛਕਾਏ, ਕਰੇ-ਕਰਾਏ, ਜਪੇ-ਜਪਾਏ ਆਪੇ ਆਪ। ਇਹਨੂੰ ਸਮਝ ਲੋ ਬੱਸ। ਇਹਨੂੰ ਸਮਝ ਲੋ। ਇਹਨੂੰ ਸਮਝ ਲੋ। 

ਜੇ ਉਹਨੇ ਲਿਖ ਕੇ ਭੇਜਿਆ ਹੈ ਜਨਮ ਲੈਣ ਤੋਂ ਪਹਿਲਾਂ ਤਾਂ ਉਹੀ ਹੋਊਗਾ; ਉਹ ਬਾਣੀ ਵਿੱਚ ਕਹਿ ਰਿਹਾ ਹੈ। ਨਾ ਬਾਣੀ ਖਰੀਦੋ, ਨਾ ਦ੍ਵੈਸ਼-ਈਰਖਾ ਕਰੋ, ਨਾ ਭਰਮ ਵਿੱਚ ਫਸੋ। ਉਹ ਬੇਸ਼ਕ ਕਹੀ ਜਾਣਗੇ ਗੁਰੂ-ਗੁਰੂ; ਤੁਸੀਂ ਉਹਨਾਂ ਨੂੰ ਬੋਲੋ ਗਧਿਓ! ਤੁਸੀਂ ਬਾਣੀ ਵੇਚਦੇ ਹੋ ਤੁਸੀਂ ਗਧੇ ਹੋ। ਅਸੀਂ ਮੰਨਦੇ ਹਾਂ ਅਸੀਂ ਗਧੇ ਨਹੀਂ ਹੈਗੇ। ਅਸੀਂ ਨੀਚ ਹਾਂ ਤੇ ਸਾਨੂੰ ਨੀਚ ਬਣਨ ਦਾ ਚਾਅ ਹੈ। ਮਨ ਨੀਵਾਂ ਮਤਿ ਉੇੱਚੀ। ਨੀਚ ਬਣਨ ਦਾ ਚਾਅ ਰੱਖੋ ਲੇਕਿਨ ਨਾਮ ਜਪੋ ਨਿਰਲੇਪ ਰਹੋ, ਸਤਿਨਾਮ! ਫੇਰ ਤੁਹਾਡੇ ਸਾਹਮਣੇ ਹੀ ਹੈ। ਜਿਹੜੇ ਆਪ ਦੇ ਵਿੱਚੋਂ ਗੁਰਪ੍ਰਸਾਦੀ ਤੀਰਥ ਕਰ ਰਹੇ ਨੇ; ਪਹਿਲਾਂ ਕਿਹੋ ਜਿਹੇ ਸੀ, ਅੱਜ ਕਿਹੋ ਜਿਹੇ ਹੋ। ਜੇ ਇਹੀ ਮਾਰਗ ‘ਤੇ  ਚੱਲਦੇ ਰਹੋਗੇ। ਜਿਹੋ ਜਿਹੇ ਅੱਜ ਹੋ, ਫੇਰ ਇਹ ਤਬਦੀਲੀ ਵੀ ਆ ਜਾਊ। ਅੱਗੇ ਜਾਵਾਂਗੇ ਤਾਂ ਹੋਰ ਨਿਰਲੇਪ ਹੋ ਜਾਣਗੇ। ਫੇਰ ਆਨੰਦ ਵੱਧ ਜਾਊਗਾ ਹੋਰ। ਖੇੜਾ ਆ ਜਾਊਗਾ। ਹੋਰ ਪਰਉਪਕਾਰੀ ਬਣ ਜਾਵਾਂਗੇ, ਵੰਡ ਛਕਣ ਵਾਲੇ ਹੋ ਜਾਵਾਂਗੇ। 

ਚੰਗਾ ਭਾਈ! ਉਈ ਬੋਲ ਬੋਲ ਰਿਹਾ ਹਾਂ ਜੋ ਨਾਨਕ ਨੇ ਬੋਲੇ ਹੈ, ਦੱਸੇ ਪਾਤਸ਼ਾਹੀਆਂ ਨੇ ਬੋਲੇ। ਹੋਰ ਕੁਝ ਵੱਖ ਹੈ ਹੀ ਨਹੀਂ ਦੱਸਣ ਵਾਲਾ। ਸਰਬ-ਸਾਂਝਾ ਸਤਿਗੁਰੂ ਹੈ।

ਸਾਰਿਆਂ ਹਿਰਦਿਆਂ ਦੇ ਵਿੱਚ ਇਕੋ ਹੀ ਰੂਹ ਹੈ। ਉਹ ਕਹਿੰਦੇ ਹੈ ਆਤਮਾ ਪਰਮਾਤਮਾ ਹੈ। ਆਤਮਾ ਭਰਮ ਦਾ ਨਾਮ ਹੈ। ਆਤਮਾ ਸਾਰਾ ਪਰਮਾਤਮਾ ਹੀ ਹੈ। ਜਦ ਭਰਮ ਟੁੱਟ ਗਿਆ, ਘੜਾ ਮਨ ਦਾ ਫੁੱਟ ਗਿਆ, ਫੇਰ ਤਾਂ ਇੱਕੋ ਹੀ ਦਿਖੂਗਾ। ਜੈਸੇ ਧਰਤੀ ਊਪਰ ਆਕਾਸ਼। ਬ੍ਰਹਮਗਿਆਨੀ ਕਾ ਮਨ ਜੈਸੇ ਧਰਤੀ ਊਪਰ ਆਕਾਸ਼। ਸਭ ਵਿੱਚ ਇੱਕੋ ਹੀ ਦਿਖਦੈ। ਲੜਾਈ ਖ਼ਤਮ, ਦ੍ਵੈਸ਼-ਈਰਖਾ ਖ਼ਤਮ, ਹੰਕਾਰ ਖ਼ਤਮ, ਮਾਇਆ ਤਗ ਤ੍ਰਿਸ਼ਣਾ ਸਭ ਦੌੜ ਜਾਂਦੀ ਹੈ। ਚੰਗਾ! 

ਧਾਗੇ, ਤਵੀਤ ਵਾਲਿਆਂ ਤੋਂ ਡਰਣਾ ਨਹੀਂ। ਸ਼ਰਾਪ ਦੇਣ ਵਾਲਿਆਂ ਤੋਂ ਡਰਣਾ ਨਹੀਂ। ਉਹਨਾਂ ਨੂੰ ਕਹੋ ਕਿ ਸ਼ਰਾਪ ਉਹ ਦਿੰਦੇ ਹੈ ਜਿਹੜੇ ਹੰਕਾਰੀ ਹੋਣ। ਠੀਕ ਹੈ? ਇਹ ਹੰਕਾਰ ਦੇਖਣੈ ਤੇ ਆ ਕੇ ਦੇਖ ਲੋ ਹਨੁਮਾਨ ਦੀ ਕਥਾ ਜਿਹੜਾ ਟੀ.ਵੀ. ‘ਤੇ ਚੱਲਦਾ ਹੈ ਸੀਰੀਅਲ। ਸਾਰੇ ਦੇਵਤੇ ਹੰਕਾਰੀ ਨੇ। ਸਾਰੇ ਦੇਵ ਹੰਕਾਰੀ ਨੇ। ਉਹਨਾਂ ਨੂੰ ਆਪਣੀ ਜੋਬਾਂ ਦਾ ਫਿਕਰ ਲੱਗਿਆ ਹੋਇਐ। ਸਾਰੇ ਖਾਨ-ਪੀਣ ਨੂੰ ਹੀ ਲੱਭਦੇ ਹੈ ਝੂਠੀਆਂ ਮਾਣਤਾਵਾਂ ਮੁਕਤ। ਨਾਨਕ ਦੇ ਘਰ ਮੁਕਤ ਨਹੀਂ ਲੱਭੀਦਾ। ਨਾਨਕ ਦੇ ਘਰ ਤਾਂ ਚਰਨ ਲੱਭੀਦੇ ਹੈ। ਸੁਖੀ ਰਹੋ ਸਾਰੇ। 

ਸਾਰੀ ਸੰਗਤ ਬਾਅਦ ਵਿੱਚ ਸਤਿਨਾਮ ਸਤਿ ਗੁਰੂ ਬਾਬਾ ਜੀ ਨੂੰ ਡੰਡਉਤ ਕਰਨ ਲੱਗ ਪਈ। ਸਭ ਪਾਸੇ ਸਤਿਨਾਮ ਦਾ ਜਾਪ ਹੋ ਰਿਹਾ ਸੀ। ਫੇਰ :-

ਸਤਿਨਾਮ ਸਤਿ ਗੁਰੂ ਬਾਬਾ ਜੀ ਮਹਾਰਾਜ ਦੇ ਦਰਗਾਹੀ ਬਚਨ:-
ਕਣ-ਕਣ ਵਿੱਚ ਰੱਬ ਬੈਠਾ ਹੈ ਕਦੇ ਤਾਂ ਮੰਨ ਲੋ!

ਫੇਰ ਸਭ ਸੰਗਤ ‘ਚ ਸਤਿਨਾਮ, ਸਤਿਨਾਮ, ਸਤਿਨਾਮ ….. ਦਾ ਜਾਪ ਚੱਲ ਪਿਆ।
“ਧੰਨ ਧੰਨ ਬਾਬਾ ਜੀ, ਧੰਨ ਧੰਨ ਬਾਬਾ ਜੀ, ਸਤਿਗੁਰੂ ਮੇਰਾ ਧੰਨ-ਧੰਨ, ਆਪੇ-ਆਪ, ਆਪੇ-ਆਪ ਤੂੰ ਹੀ ਤੂੰ। we love you, we love you, we love you ji. ਮੋਨਿਕਾ ਜੀ।
“ਸਤਿਨਾਮ, ਸਤਿਨਾਮ, ਸਤਿਨਾਮ ….. “, ਸਾਰੀ ਸੰਗਤ ਜਪਣ ਲੱਗ ਪਈ।