SatNaam Ji Ka Khalsa. SatNaam Ji Ki Fateh

 

Dandaut Bandana Anik Baar Jee

 

Please enjoy the following conversation of Dhan Dhan Satguru Baba Ji which is actually the transcription of their Bachans. We have tried to type word to word. Please forgive me  for my countless mistakes & sins. Italics are typed by us & remaining is anmol bachans of Dhan Dhan Satguru Baba Ji countless countless  dandaut bandana & our heartfelt gratitude at their lotus feet.

 

 

ਰੱਬ ਦਾ ਹੀ ਨਾਮ ਸਾਨੂੰ ਨਹੀਂ ਕੋਈ ਦੂਜਾ। ਮਨ ਦੀ ਕਾਇਆ ਦੀ ਪਲਟ ਦੇ ਤੂੰ ਮੁਕਤ ਹੈ ਮਨ ਦੀ ਕਾਇਆ ਦੀ ਪਲਟ ਦੇ ਫੇਰ ਤੂੰ ਹੀ ਹੈ ਸਤਿ ਰਾਮ ਦਾਸ ਸਤਿ ਪੁਰਖ ਸਤਿ ਪਾਰਬ੍ਰਹਮ ਦਾ। ਨਾਮ ਜਪੀ ਚਲੋ ਨਾਮ ਜਪੀ ਚਲੋ। ਚੰਗਿਆਈਆਂ ਦੀ ਪੰਡ ਆਪ ਭਰੀ ਚਲੋ। ਬੁਰਿਆਈਆਂ ਤਿਆਗੀ ਜਾਓ। ਬੁਰਿਆਈਆਂ ਵਿੱਚ ਹਿੱਸਾ ਨਹੀਂ ਪਾਉਣਾ। ਸਾਰੇ ਕਾਰਜ ਰਾਸ। ਜਨਮ ਸਫਲਾ ਹੋ ਜਾਂਦਾ ਹੈ। ਜਪੋ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਦਾ ਸਦਾ ਸਤਿਨਾਮ।

 

ਬਾਣੀ ਸੁਣੋ ਬਾਣੀ ਸਮਝੋ ਤੇ ‘ਨਾਮ’ ਇਸਦਾ ਮੂਲ ਕਮਾਓ। ਸੁਖੀ ਰਹੋ ਸਾਰੇ।

 

 

ਸਾਡਾ ਲਾਸਟ ਜਾਮਾ ਅਸੀਂ ਕਸ਼ਮੀਰ ਦੇ ਅੰਦਰ ਸੀ (ਪੀਰ ਕਾਸਿਮ ਜੀ) 

 

Walk in the wilderness. Talk to the nature.

 

ਕਥਾ ਸੁਣਾ ਦਿੰਦੇ ਹੈ ਬੁਧੀਜੀਵੀ ਦਰਖਤਾਂ ਨੂੰ ਜਾ ਕੇ ਜੱਫੀਆਂ ਪਾਂਦੇ ਹੈ। ਉਹ ਭਾਈ ਦਰਖਤਾਂ ਵਿਚ ਵੀ ਉਹੀ ਹੈ ਜੋ ਤੁਹਾਡੇ ਅੰਦਰ ਹੈ। ਕੁਦਰਤ ਵਿਚ ਜਿਹੜੀ ਸ਼ਕਤੀ ਹੈ ਇਸਲਾਮ ਨੇ ਬੋਲਿਆ ਹੈ ਉਹੀ ਅੱਲ੍ਹਾ ਹੈ। ਸੋ ਆਪਾਂ ਵੀ ਉਹੀ ਬੋਲਿਆ ਹੈ ਜਿਹੜਾ ਸਰਵ ਵਿਆਪਕ ਸਭਨੀ ਥਾਈਂ ਹੈ; ਉਹੀ ਮੇਰਾ ਸਤਿਗੁਰੂ ਹੈ। ਸਤਿਗੁਰੂ ਪੰਜ ਤੱਤਾਂ ਵਿੱਚ ਵੀ ਹੈ। ਸਾਰੀ ਚੀਜ਼ਾਂ ਉਸਦੇ ਹੁਕਮ ਵਿਚ ਹੈ। ਪਾਣੀ ਵਿਚ ਵੀ ਹੈ। ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਉਹ ਸਾਰੀਆਂ ਚੀਜ਼ਾਂ ਕਣ-ਕਣ ਵਿਚ ਬੈਠਾ ਹੈ। ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੋ ਦੱਸ ਹੁਣ ਕਿਸਨੂੰ ਮਾੜਾ ਆਖੇਂਗਾ, ਕਿਸਦੇ ਨਾਲ ਲੜੇਂਗਾ, ਕਿਸਦੀ ਨਿੰਦਿਆ ਕਰੇਂਗਾ।

 

ਅਕਾਲ ਪੁਰਖ ਦੇ ਗਰਭ ਦੇ ਵਿਚ ਤਾਂ ਪਹਿਲਾਂ ਹੀ ਬੈਠੇ ਹਾਂ। ਸਿਰਫ ਇਹ ਪਤਾ ਕਰਨਾ ਹੈ ਆਪਣੇ ਅੰਦਰ ਜਿਹੜਾ ਹਿੱਸਾ ਬੈਠਾ ਹੈ ਉਹਨੂੰ ਬਾਹਰ ਵਾਲੇ ਨਾਲ ਜੋੜ ਦੇਈਏ। ਕਹਿਣ ਦਾ ਭਾਵ ਆਪਣੇ ਹਿਰਦੇ ਦੀ ਪ੍ਰੀਤ ਨਾਲ ਹਿਰਦੇ ਦੀ ਸ਼ਰਧਾ ਨਾਲ ਜੀਣਾ ਸਿੱਖ ਲਈਏ ਤੇ ਚਾਰੋਂ ਪਾਸੇ ਅਕਾਲ ਪੁਰਖ ਦੇ ਦੀਦਾਰ ਕਰੀਏ। 

 

ਤੇ ਕੋਈ ਚੀਜ਼ ਮਾੜੀ ਲੱਗਣੀ ਹੀ ਨਹੀਂ। ਜਦ ਇਸ ਗੱਲ ਨੂੰ ਚੇਤੇ ਰੱਖਾਂਗੇ। ਫੇਰ ਤਾਂ ਜੇ ਕੋਈ ਮਾੜਾ ਖਿਆਲ ਆਇਆ ਆਪਣੇ ਆਪ ਨੂੰ ਹੀ ਮਾੜਾ ਆਖਾਂਗੇ ਨਾ। ਜਦ ਆਪਣੇ ਆਪ ਨੂੰ ਮਾੜਾ  ਆਖਾਂਗੇ ਫੇਰ ਤਾਂ ਹੀ ਉਸਦਾ ਉਪਾਇ ਕਰਾਂਗੇ ਕਿ ਇਹ ਬੁਰਿਆਈਆਂ ਨਿਕਲ ਜਾਣ। ਤੇ ਚੰਗਿਆਈਆਂ ਕਰੋ; ਬਰਤਨ ਧੋਵੋ; ਭਾਂਡੇ ਮਾਂਜੋ; ਜੋੜੇ ਝਾੜੋ; ਜੋ ਜੋ ਸਤਿਗੁਰਾਂ ਨੇ ਆਪ ਕੀਤਾ ਸੋਈ ਸੋਈ ਦੱਸਿਆ ਹੈ ਸਿੱਖ ਨੂੰ ਗੁਰਸਿੱਖ ਨੂੰ ਕਰਨਾ।………. ਸੋ ਪ੍ਰੀਤ ਤੇ ਪ੍ਰੇਮ ਦੇ ਅੰਦਰ ਸੇਵਾ ਨਾਲ ਜੀਵਣਾ, ਸੋਚਣੀ, ਤੌਰ, ਗੱਲਾਂ ……. ਗੱਲਾਂ ਕਰੋ ਸਿਰਫ ਗੁਰਬਾਣੀ ਦੀਆਂ। ਬਾਕੀ ਜਿਹੜੀ ਝੱਖ ਹੈ ਜਿਥੇ ਲੋੜ ਹੈ ਉਥੇ ਕਰੋ। ਸਾਰੀ ਦਿਹਾੜੀ ਨਾ ਕਰਦੇ ਰਹੋ।

 

Practise walking in solitude; long walks.

 

ਜੱਸ ਗਾਓ ਕੁਦਰਤ ਦਾ; ਫੇਰ ਕੁਦਰਤ ਤੇਰੀ ਸੇਵਾ ਕਰੇਗੀ।

 

It was connected. Even science is saying there is divinity in nature

 

ਸਾਰਿਆਂ ਨੂੰ …………… ਜਿਥੇ ਹੁੰਦਾ ਹੈਂ ਰੱਬ ਦੇ ਗੁਣ ਗਾਓ; ਉਸਦੇ ਨਾਲ ਰੰਗ ਚੜ੍ਹੀ ਜਾਂਦਾ ਹੈ। 

 

ਸੁਖੀ ਰਹੋ। ਬਖਸ਼ੀਸ਼ ਸਦਾ ਹੀ ਰਹੇ। ਦੁੱਖ ਦੁੱਖ ਨਹੀਂ ਹੈਗਾ ਤੇ ਸੁੱਖਾਂ ਦੀ ਆਸ ਨਹੀਂ ਰੱਖਣੀ। ਸੁੱਖਾਂ ਨੂੰ ਹਮੇਸ਼ਾਂ ਚੇਤੇ ਨਹੀਂ ਰੱਖਣਾ। ਸੁੱਖ ਲੱਭਣਾ ਦੇਹ ਹੈ; ਦੇਹ ਦੀ weakness ਹੈ। ਦੁੱਖਾਂ ਵਿੱਚ ਕੁਰਲਾਉਣਾ ਮਨ ਦੀ ਅਵਸਥਾ ਹੈ। ਇਸ ਕਰਕੇ ਜਿਹੜਾ ਰੱਬ ਦਾ ਸੇਵਕ ਹੈ ਆਰਾਮ ਨਹੀਂ ਭਾਲਦਾ।

 

“ਸੇਵਾ ਕਰਤ ਹੋਇ ਨਿਹਕਾਮੀ ॥ ਤਿਸ ਕਉ ਹੋਤ ਪਰਾਪਤਿ ਸੁਆਮੀ ॥” {286}

 

ਸੋ ਸੇਵਾ ਕਰਦਿਆਂ ਕਹੇਂਗਾ ਤਾਂ ਕਦੇ ਥਕੇਂਗਾ ਨਹੀਂ। ਤੇ ਕਦੇ ਨਾ ਕਹੀਂ ਕਿ ਮੈਂ ਕਰਦਾ ਹਾਂ। ………. {ਹੱਸਦੇ ਹੋਏ} …………. ਚੰਗਾ।

 

ਇਹੀ ਕਹਿਣਾ ਸੱਚੇ ਪਾਤਸ਼ਾਹ ਤੂੰ ਹੀ ਕਰਦਾ ਹੈਂ ਤੂੰ ਹੀ ਕਰਵਾਂਦਾ ਹੈਂ। ਆਪਾਂ ਤਾਂ ਇਹੀ ਕਹਿਣਾ ਹੈ ਮਨ ਵੀ ਤੇਰਾ, ਤਨ ਵੀ ਤੇਰਾ, ਸਭ ਕੁਝ ਤੇਰਾ। ਜਦ ਤੇਰਾ ਹੀ ਹੈਗਾ ਫੇਰ ਤੂੰ ਸਾਰੇ ਕਿਧਰੇ ਸੇਵਾ ਵਿੱਚ ਲੱਗ ਜਾ। ਬੱਸ ਲਾਹਾ ਖੱਟੀ ਜਾ। ਮਨ ਨੂੰ ਕਹਿਣਾ ਹੈ ਰੋਸ ਨਹੀਂ ਕਰਣਾ। ਜੋ ਦੁੱਖ ਹੈ ਮੇਰਾ ਹੀ ਬੀਜਿਆ ਹੈ। ਤੇ ਮੈਂ ਮਨ ਨਾਲ ਨਿਮਾਣਾ ਹੋ ਕੇ ਇਸ ਚੀਜ਼ ਨੂੰ ਮੰਨਦਾ ਹਾਂ। ਜਦ ਮੰਨੇਂਗਾ ਤੇ ਕੁਰਲਾਏਂਗਾ ਨਹੀਂ। ਫੇਰ ਨਾਮ ਜਪਿਆ ਜਾਊਗਾ। ਦੁੱਖ ਵਿੱਚ ਬਹਿ ਕੇ ਸੁੱਖ ਮਨਾਈਂ। In other words ਦੁੱਖ ਜਦ ਆਵੇ ਹੋਰ ਨਾਮ ਜਪੀਂ। ਆਪੇ ਹੀ ਕਰਦਾ-ਕਰਦਾ ਦੁੱਖ ਪੀਣ ਲੱਗ ਜਾਵੇਂਗਾ। ਹੌਲੀ-ਹੌਲੀ ਗਿਆਨ ਆ ਜਾਊਗਾ ਕਿ ਇਹ ਦੁੱਖ ਤਾਂ ਬੜੀ ਚੰਗੀ ਚੀਜ਼ ਹੈ। ਇਹ ਤਾਂ ਰੱਬ ਦੇ ਨੇੜੇ ਲਿਜਾਂਦੀ ਹੈ। ………. {ਹੱਸਦੇ ਹੋਏ} …………. ਚੰਗਾ।

 

ਫੇਰ ਭਗਤ ਕਹਿੰਦਾ ਹੈ ਕਿ ਇਹ ਰੱਬ ਦੇ ਨੇੜੇ ਲਿਜਾਂਦੀ ਹੈ ਫੇਰ ਉਹ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਦੁੱਖ ਵਧਾ ਦੇ। ਜਿਸ ਦਿਨ ਬੋਲੇਂਗਾ ਨਾ ਦੁੱਖ ਵਧਾ ਦੇ। ਉਸ ਦਿਨ ਸੂਰਮਾ ਪ੍ਰਗਟ ਹੋ ਜਾਂਦਾ ਹੈ ………. {ਹੱਸਦੇ ਹੋਏ}…………. ਚੰਗਾ।

 

ਸੋ ਜਿਉਂ-ਜਿਉਂ ਚੰਗਿਆਈ ਦਾ ਸੂਰਮਾ ਬਣੀ ਜਾਏਂਗਾ ਤਿਉਂ-ਤਿਉਂ ਦਾਤਾ ਦਾ ਰੰਗ ਚੜ੍ਹੀ ਜਾਏਗਾ। ਉਹ ਆਪ ਹੀ ਅਲੀ ਹੈ ਆਪ ਹੀ ਅਕਬਰ ਹੈ ਆਪ ਹੀ ਅੱਲ੍ਹਾ ਹੈ ਆਪ ਹੀ ਰਹੀਮ ਹੈਂ। ਸੋ ਲੱਗੇ ਰਹੋ ਪਿਆਰ ਨਾਲ ਪਿਆਰਿਆ ਭਾਗਾਂ ਵਾਲਿਆ। ਚੰਗਾ। ਸੁਖੀ ਰਹੋ ਸਾਰੇ। ਸਭ ਕਾਰਜ ਠੀਕ ਹੋ ਜਾਣਗੇ ਚੱਲੀ-ਚੱਲ। ਕਾਰਜ ਠੀਕ ਨਹੀਂ ਕਰਨ ਆਏ ਜਿਹੜਾ ਅਸਲੀ ਕਾਰਜ ਹੈ ਬੰਦਗੀ ਕਰਕੇ ਹਉਮੈ ਤੇ Pride ਖਤਮ  ਕਰਨੀ ਹੈ। That’s all ਲੱਗੇ ਰਹੋ। ਸਤਿਨਾਮ ਸਦਾ ਸਤਿਨਾਮ। ਆਪ ਜੀ ਨੂੰ ਡੰਡਉਤ। ਆਪ ਜੀ ਨੂੰ ਪਿਆਰ ਸਾਰਿਆਂ ਨੂੰ ਪਿਆਰ। ਸਭ ਕੁਝ ਤੇਰਾ ਕੁਝ ਨਹੀਂ ਮੇਰਾ। ………………………….. ਸਦਾ ਗਾਓ ਗੁਣ ਗੋਬਿੰਦ। ਨਿੰਮਰਤਾ ਦਾ ਖਾਲਸਾ ਹੈਂ ਸੋ ਨਿੰਮਰਤਾ ਬਗੈਰ ਭਗਤੀ ਨਹੀਂ ਹੁੰਦੀ। ਪਹਿਲਾਂ ਨਾਨਕ ਬਣੋ ਬਾਅਦ ਵਿੱਚ ਗੋਬਿੰਦ ਸਿੰਘ ਬਣਿਓ। ਪਹਿਲਾਂ ਨਾਨਕ ਬਣਨਾ ਬਹੁਤ ਜ਼ਰੂਰੀ ਹੈ। ਸੁਖੀ ਰਹੋ ਸਾਰੇ Blessings!!  ਚੰਗਾ ਪਿਆਰਿਆ।

 

ਸਤਿਨਾਮ ਜੀ ਕਾ ਖਾਲਸਾ । ਸਤਿਨਾਮ ਜੀ ਕੀ ਫਤਹਿ।